Punjabi Boliyan, Punjabi Boliyan Written|( ਪੰਜਾਬੀ ਬੋਲੀਆਂ ) – 100 + Best Punjabi Giddha Boliyan

1.1K Shares

In this article, you’ll read the Punjabi boliyan for Giddha, Punjabi boliyan for weddings in Punjabi, and the English language. This post also includes traditional Punjabi Culture boliyan.

Punjabi Boliyan, Punjabi Boliyan Written|( ਪੰਜਾਬੀ ਬੋਲੀਆਂ ) - Best Punjabi Giddha Boliyan

Punjabi Boliyan (ਪੰਜਾਬੀ ਬੋਲੀਆਂ)


Shop new arrivals

1.ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ, ਖਾਂਦੀ ਦੁੱਧ ਮਲਾਈਆਂ,
ਤੁਰਦੀ ਦਾ ਲੱਕ ਝੂਟੇ ਖਾਂਦਾ, ਪੈਰੀ ਝਾਂਜਰਾਂ ਪਾਈਆਂ,
ਗਿੱਧੇ ਵਿਚ ਨੱਚਦੀ ਦਾ ਦੇਵੇ ਰੂਪ ਦੁਹਾਹੀਆਂ, ਗਿੱਧੇ ਵਿਚ….

Nikki Hundi Main Rehndi Nanke, Khandi Dudh Malayiya,
Turdi Da Lakk Jhoote Khanda, Pairi Jhanjra Paiya,
Giddhe Wich Nacchdi Da Dewe Roop Duhahiya, Giddhe Wich…
2.ਅੱਡੀ ਵੱਜਦੀ ਜੈ ਕੁੜੇ ਤੇਰੀ, ਲੋਕਾਂ ਦੇ ਚੁਬਾਰੇ ਹਿੱਲਦੇ,
ਅੱਡੀ…

Addi Vajjdi Jai Kure Teri, Loka’n De Chubare Hillde,
Addi…..
3.ਆ ਵੇ ਨਾਜਰਾ, ਬਹਿ ਵੇ ਨਾਜਰਾ,
ਬੋਤਾ ਬਣਨ ਦਰਵਾਜੇ, ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ, ਗਿੱਧੇ ਦੇ ਵਿਚ ਨੱਚਦੀ ਦੀ, ਧਮਕ ਪਵੇ ਦਰਵਾਜੇ,
ਗਿੱਧੇ ਵਿਚ ….

Aa Ve Najra, Beh Ve Najra,
Bota Bann Darvaje, Ve Bote Tere Nu Bhoh Da Tokra,
Tenu Do Parshade, Giddhe De Wich Nacchdi Di, Dhamak Pwe Darvaje,
Giddhe Wich
4.ਆ ਵੇ ਨਾਜਰਾ, ਬਹਿ ਵੇ ਨਾਜਰਾ,
ਬੋਤਾ ਬਣਨ ਦਰਵਾਜੇ, ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ, ਖਾਲੀ ਮੁੜਜਾ ਵੇ, ਸਾਡੇ ਨਹੀਂ ਇਰਾਦੇ,
ਖਾਲੀ ਮੁੜ ਜਾ ਵੇ…

Aa Ve Najra, Beh Ve Najra,
Bota Bann Darvaje, Ve Bote Tere Nu Bhoh Da Tokra,
Tenu Do Parshade, Khali Mudja Ve, Sade Nhi Irade,
Khali Mud Ja Ve…

5.ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਵੀ ਪਾਕੇ,
ਨੀ ਬੜਾ ਮੋੜਿਆ ਨਹੀਓ ਮੁੜਦਾ,
ਵੇਖ ਲਿਆ ਸਮਝਾਕੇ,
ਸਈਓ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਹਿੱਕ ਦਾ ਤਬੀਤ ਬਣਾਕੇ,
ਸਈਓ ਨੀ ਮੈਨੂੰ…..

Kadd Sru De Boote Varga,
Turda Neevi Pake,
Ni Bda Modeya Nhio Murhda,
Vekh Lya Smjhake,
Shiyo Ni Mainu Rakhna Pya,
Munda Hikk Da Tbeet Bnake,
Shiyo Ni
6.ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ‘ਚ ਮੈਂ ਪਤਲੀ ਪਤੰਗ ਮੁੰਡਿਆਂ,
ਦੇਵਾਂ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ,
ਦੇਵਾਂ ਆਸ਼ਕਾਂ…

Kahda Karda Gumaan,
Hath Akla’n Nu Mar,
Sare Pind ‘Ch Main Patli Ptang Mundeya,
Deva’n Ashqa Nu Sooli Utte Tang Mundeya,
Deva’n Ashqa
7.ਧਾਈਏ ਧਾਈਏ ਧਾਈਏ ,
ਧਰਤੀ ਪੱਟ ਸੁੱਟੀਏ,
ਅਸੀਂ ਜਿਥੇ ਮੇਲਣਾਂ ਜਾਈਏ,
ਧਰਤੀ ਪੱਟ…

Dhayiye Dhayiye Dhayiye,
Dharti Patt Suttiye,
Asi Jithe Melna Jayiye,
Dharti Patt..
8.ਧੱਫਾ ਨਹੀਓ ਮਾਰਦਾ,
ਮੁੱਕ ਨਹੀਓ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਊਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ….

Dhaffa Nhio Marda,
Mukka Nhio Marda,
Marda Panjali Wala Hatha,
Panjali Tutt Jaugi,
Moorkha Ve Jatta,
Panjali Tutt…
9.ਤਰ ਵੇ ਤਰ ਵੇ ਤਰ ਵੇ
ਤੂੰ ਮਿੰਨਾ ਸੁਣੀਂਦਾ,
ਮੈਂ ਇੱਲਤਾਂ ਦੀ ਜੜ੍ਹ ਵੇ,
ਤੂੰ ਮਿੰਨਾ..

Tar Ve Tar Ve Tar Ve,
Tu Minna Sunidaa,
Main Illta’n Di Jarh Ve,
Tu Minna…
10.ਨੱਚ ਨੱਚ ਨੱਚ,
ਨੀ ਤੂੰ ਹੌਲੀ ਨੱਚ,
ਡਿੱਗ ਪਵੇ ਨਾ ਗਵਾਂਢੀਆਂ ਦੀ ਕੰਧ ਬੱਲੀਏ,
ਨੀ ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਬੱਲੀਏ,
ਨੀ ਤੇਰਾ ਗਿੱਧਾ..

Nacch Nacch Nacch,
Ni Tu Hauli Hauli Nacch,
Dig Pwe Na Gwandiyaa Di Kandh Balliye,
Tera Giddha Sare Pind Nu Psand Balliye,
Tera Giddha…
11.ਇਕ ਕੁੜੀ ਤੂੰ ਕੁਆਰੀ,
ਦੂਜੀ ਅੱਖ ਟੂਣੇਹਾਰੀ,
ਤੀਜਾ ਲੌਗ ਲਿਸ਼ਕਾਰੇ ਮਾਰ ਮਾਰ ਪੱਟਦਾ,
ਨੀ ਤੂੰ ਜਿਊਣ ਜੋਗਾ ਛੱਡਿਆ ਨਾ ਪੁੱਤ ਜੱਟ ਦਾ,
ਨੀ ਤੂੰ ਜਿਊਣ ਜੋਗਾ…..

Ikk Kudi Tu Kuwari,
Dooji Akh Toonehari,
Teeja Long Lishkare Mar Mar Pattda,
Ni Tu Jiun Joga Chddya Na Putt Jatt Da,
Ni Tu Jiun Joga…
12.ਸੁਣ ਵੇ ਚਾਚਾ,ਸੁਣ ਵੇ ਤਾਇਆ,
ਸੁਣ ਵੇ ਬਾਬਲਾ ਮੋਢੀ,
ਦਾਰੂ ਪੀਣੇ ਦੇ,
ਧੀ ਵੇ ਕੰਜੂ ਕਿਉਂ ਡੋਬੀ,
ਦਾਰੂ ਪੀਣੇ……

Sun Vechacha, Sun Ve Taya,
Sun Ve Babla Modhi,
Daru Peene De,
Dhee Ve Koonjh Kiun Doobi,
Daru Peene..
13.ਸਾਰੇ ਤਾਂ ਗਿਹਣੇ ਮੇਰੇ ਮਾਪਿਆਂ ਨੇ ਪਾਏ,
ਇੱਕੋ ਤਬੀਤ ਇਹਦੇ ਘਰ ਦਾ ਨੀ,
ਜਦੋ ਪਾਵਾਂ ਤਾਂ ਲਾਹਦੇ ਲਾਹਦੇ ਕਰਦਾ ਨੀ,
ਜਦੋ ਪਾਵਾਂ

Sare Tan Gehne Mere Mapeya Ne Paye,
Ikko Tbeet Ehde Ghar Da Ni,
Jdo Pava’n Ta Laahde Laahde Karda Ni,
Jdo Pava’n…
14.ਹਰੀ ਹਰੀ ਕਣਕ ਦੁਆਬੇ ਦੀ,
ਜਿਹੜੀ ਗਿੱਧਾ ਨਾ ਪਾਉ ਰੰਨ ਬਾਬੇ ਦੀ,
ਜਿਹੜੀ ਗਿੱਧਾ ……..
15.ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ, ਉੱਤੋਂ ਰੁੜ ਗਈ ਥਾਲੀ,
ਕੈਦ ਕਰਾ ਦਊਂਗੀ, ਮੈਂ ਡਿਪਟੀ ਦੀ ਸਾਲੀ,
ਕੈਦ ਕਰਾ….
16.ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ, ਉੱਤੋਂ ਰੁੜ ਗਿਆ ਗਲਾਸ,
ਹੁਣ ਕਿਉਂ ਰੋਂਦੀ ਆ, ਜੀਜਾ ਲੈ ਗਿਆ ਸਾਕ,
ਹੁਣ ਕਿਉਂ …
17.ਉੱਚੇ ਟਿੱਬੇ ਮੈਂ ਤਾਣਾ ਤਣਦੀ, ਉੱਤੋਂ ਦੀ ਲੱਗ ਗਈ ਵੱਛੀ,
ਨੀ ਨਣਦੇ ਮੋਰਨੀਏ ਘਰ ਜਾਕੇ ਨਾ ਦੱਸੀ,
ਨੀ ਨਣਦੇ….
18.ਉੱਚੇ ਟਿੱਬੇ ਮੇਰੀ ਮੂੰਗੀ ਦਾ ਬੂਟਾ, ਉਹਨੂੰ ਚਰ ਗਈ ਗਾਂ,
ਵੇ ਰੋਂਦਾ ਮੂੰਗੀ ਨੂੰ, ਘਰ ਮਰਗੀ ਤੇਰੀ ਮਾਂ,
ਵੇ ਰੋਂਦਾ …
19.ਉੱਚੇ ਟਿੱਬੇ ਮੈਂ ਤਾਣਾ ਤਣਦੀ, ਦੂਰ ਵੱਜੇ ਇਕ ਤਾਰਾ,
ਖੂਹ ਤੇ ਮਿਲ ਮੁੰਡਿਆਂ, ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ…
20.ਉੱਚੇ ਟਿੱਬੇ ਮੈਂ ਤਾਣਾ ਤਣਦੀ, ਤਣਦੀ ਰੀਝਾਂ ਲਾਕੇ,
ਮਿਲ ਜਾ ਹਾਣ ਦਿਆਂ, ਤੂੰ ਸਹੁਰੇ ਘਰ ਆਕੇ,
ਮਿਲ ਜਾ…

Read: Must-Have Punjabi Cultural Treasures for Women

Punjabi Boliyan (ਪੰਜਾਬੀ ਬੋਲੀਆਂ)

Punjabi Boliyan Written

21.ਊਰੀ ਊਰੀ ਊਰੀ, ਨੱਚਦੀ ਕਾਹਤੋਂ ਨੀ,
ਕਿ ਮਾਲਕ ਨੇ ਘੂਰੀ,ਨੱਚਦੀ…
22.ਊਰੀ ਊਰੀ ਊਰੀ, ਨੀ ਅੱਜ ਦਿਨ ਸ਼ਗਨਾਂ ਦਾ,
ਨੱਚ ਨੱਚ ਹੋਜਾ ਦੂਹਰੀ, ਨੀ ਅੱਜ ….
23.ਊਰੀ ਊਰੀ ਊਰੀ ਵੇ, ਦੁੱਧ ਡੁੱਲਿਆ ਜੇਠ ਨੇ ਘੂਰੀ ਵੇ,
ਦੁੱਧ…
24.ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ,
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ,
ਨੀ ਹੱਥੀਂ ਤੇਰੇ ਛਾਪਣ ਛੱਲੇ, ਬਾਹੀਂ ਚੂੜਾ ਛਣਕੇ,
ਨੀ ਫੇਰ ਕਦੋ ਨਚੇਂਗੀ, ਨੱਚ ਲੈ ਪਟੋਲਾ ਬਣਕੇ,
ਨੀ ਫੇਰ…
25.ਉੱਚੀ ਉੱਚੀ ਖੂਹੀ ਤੇ ਮੈਂ ਪਾਣੀ ਭਰਦੀ ਆ,
ਗਾਗਰ ਭਰਦੀ ਆ, ਬਾਲਟੀ ਭਰਦੀ ਆਂ,
ਵੱਡਿਆਂ ਘਰਾਂ ਦੀ ਮੈਂ ਧੀ ਹਾਣੀਆਂ, ਪਾਣੀ ਗੋਰਿਆਂ ਹੱਥਾਂ ਦਾ ਪੀ ਹਾਣੀਆਂ,
ਪਾਣੀ ਗੋਰਿਆਂ…
26.ਹਾੜ ਦਾ ਮਹੀਨਾ,ਚੋਵੇ ਮੱਥੇ ਤੋਂ ਪਸੀਨਾ,
ਵੇ ਕੀ ਧੁੱਪ ਧੁੱਪ ਲਾਈ ਐ,
ਤਾਣ ਛੱਤਰੀ ਵੇ ਜਿਹੜੀ ਲੰਡਨੋਂ ਮੰਗਾਈ ਐ,
ਤਾਣ……
27.ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ …..

Suaa Suaa Suaa
Saak Bhteeji Da,
Laike Ayi Bhua,
Saak Bhteeji …
28.ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਗਿੱਠ ਮੁਠੀਆ,
ਜਿਵੇਂ ਸੜਕ ਤੇ ਚਲਦਾ ਫਿੱਟ-ਫਿਟਿਆ
ਜਿਵੇਂ ਸੜਕ ……..
29.ਹਾੜ ਦਾ ਮਹੀਨਾ,ਚੋਵੇ ਮੱਥੇ ਤੋਂ ਪਸੀਨਾ,
ਵੇ ਕੀ ਧੁੱਪ ਧੁੱਪ ਲਾਈ ਐ,
ਤਾਣ ਛੱਤਰੀ ਵੇ ਜਿਹੜੀ ਲੰਡਨੋਂ ਮੰਗਾਈ ਐ,
ਤਾਣ…
30.ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮੈ ਰਗੜਾਂ,
ਕੋਲੇ ਬਹਿ ਕੇ ਲੜਦਾ ਨੀ,
ਇਹਦਾ ਚਿੱਤ ਚਟਨੀ ਨੂੰ ਕਰਦਾ ਨੀ,
ਇਹਦਾ ਚਿੱਤ …
31.ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ ਜਾਲਮਾ,
ਵੇ ਮੈ ਰੁੱਸੀ ਕਦੇ ਨਾ ਮੰਨਾ ਜਾਲਮਾ,
ਵੇ ਮੈ ….
32.ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ,
ਜੇ ਘੜਾ ਦੰਦਾ ਨਾਲ ਚੁੱਕੇ,
ਤੈਨੂੰ ਤਾਂ ਮਜਾਜਣ ਮੰਨਾ,
ਘੜਾ …..
33.ਤੀਆਂ ਦੇ ਵਿੱਚ ਨੱਚੀ ਜੱਟੀ,
ਨੱਚੀ ਲਲਕਾਰ ਕੇ,
ਚੜਦੀ ਜਵਾਨੀ,ਨੱਚੀ ਅੱਡੀ ਮਾਰ ਮਾਰ ਕੇ,
ਚੜਦੀ …….
34.ਤਿੱਖਾ ਨੱਕ ਲਹੋਰੀ ਕੋਕਾ,
ਝੁਮਕੇ ਲੈਣ ਹੁਲਾਰੇ,
ਨੱਚਦੀ ਮੇਲਣ ਦੇ,
ਪੈਦੇ ਨੇ ਚਮਕਾਰੇ,
ਨੱਚਦੀ …..
35.ਤੇਰੀ ਮਾਂ ਬੜੀ ਕੁਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ,
ਮੈ ਵੀ ਜੁੱਤੀ ਪਾਉਨੀ ਆ,
ਮੁੰਡਿਆਂ ਰਾਜੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਆ,
ਮੁੰਡਿਆਂ ਰਾਜੀ …
36.ਤੇਰੇ ਜਿਹੇ ਨੂੰ ਵੇ ਮੈ ਟਿੱਚ ਨਾ ਜਾਣਦੀ,
ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆਂ
ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆਂ
ਤੈਨੂੰ ਮੋਗੇ …….
37.ਜਾ ਵੇ ਢੋਲਣਾ,ਮੈ ਨੀ ਬੋਲਣਾ,
ਤੇਰੀ ਮੇਰੀ ਬੱਸ,
ਵੇ ਰਾਤੀ ਕਿਥੇ ਗਿਆ ਸੀ ਕਿਥੇ ਗਿਆ ਸੀ ਦੱਸ,
ਵੇ ਰਾਤੀ …….
38.ਝੋਨੇ ਵਾਲੇ ਪਿੰਡੀਂ ਨਾ ਵਿਆਹੀ ਮੇਰੇ ਬਾਬਲਾ,
ਉਹ ਤਾਂ ਹੱਥ ਵਿੱਚ ਗੁਛੀਆਂ ਫੜਾ ਦੇਣਗੇ,
ਮੈਨੂੰ ਝੋਨਾ ਲਾਉਣ ਲਾ ਦੇਣਗੇ,
ਮੈਨੂੰ ਝੋਨਾ ……..
39.ਤਰ ਵੇ ਤਰ ਵੇ ਤਰ ਵੇ,
ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਦੇ,
ਉਠਾਂ ਨੂੰ ਪਾਉਦੇ ਖਲ ਵੇ,
ਖਲ ਤਾਂ ਮੈਥੋਂ ਕੁੱਟੀ ਨਾ ਜਾਵੇ
ਗੁੱਤੋਂ ਲੈਦੇ ਫੜ ਵੇ,
ਮੇਰਾ ਉੱਡੇ ਡੋਰੀਆਂ,
ਮਹਿਲਾਂ ਵਾਲੇ ਘਰ ਵੇ,
ਮੇਰਾ ਉੱਡੇ……
40.ਤੇਲੀਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਰੂੰ,
ਵੇ ਜਾਏ ਵੱਢੀ ਦਿਆ
ਵਿੱਚੇ ਸੁਣੀਦਾ ਤੂੰ,
ਵੇ ਜਾਏ….

ਪੰਜਾਬੀ ਅਖਾਣ – ੳ ਤੋਂ ਹ : ਇੱਥੇ ਪੜੋ (Read Here)

Punjabi Boliyan (ਪੰਜਾਬੀ ਬੋਲੀਆਂ)

41.ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਣੀਆਂ,
ਮੈਨੂੰ ਵੀ ਕਰਾ ਦੇ ਸੱਗੀ ਮੁੰਡਿਆਂ,
ਵੇ ਤੇਰੇ ਮਗਰ ਫਿਰੂੰਗੀ ਭੱਜੀ ਮੁੰਡਿਆਂ,
ਵੇ ਤੇਰੇ ………,.,.
42.ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਣੀਆਂ,
ਮੈਨੂੰ ਵੀ ਕਰਾ ਦੇ ਛੱਲਾ ਮੁੰਡਿਆਂ,
ਨਹੀ ਤਾਂ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆਂ,
ਨਹੀ ਤਾਂ …….
43.ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਣੀਆਂ,
ਮੈਨੂੰ ਵੀ ਕਰਾ ਦੇ ਗੁੱਟ ਮੁੰਡਿਆਂ,,
ਨਹੀਂ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆਂ,
ਨਹੀ ਤਾਂ …..
44.ਜੇ ਮੁੰਡਾ ਵੇ ਮੈਨੂੰ ਨਾਲ ਲਿਜਾਣਾ,
ਮਾਂ ਦਾ ਡਰ ਤੂੰ ਚੱਕ ਮੁੰਡਿਆਂ,
ਵੇ ਮੈਨੂੰ ਰੇਸ਼ਮੀ ਰੁਮਾਲ ਵਾਗੂੰ ਰੱਖ ਮੁੰਡਿਆਂ,
ਵੇ ਮੈਨੂੰ …….,..
45.ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ,
ਸੂਟ ਸਵਾ ਦੇ ਫਿੱਟ ਮੁੰਡਿਆਂ,
ਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆਂ,
ਵੇ ਮੇਰੀ ……….
46.ਜਾ ਕੇ ਸੁਨਿਆਰੇ ਕੋਲੋ ਟਿੱਕਾ ਮੈ ਘੜਾਉਣੀ ਆਂ,
ਲਾਉਦੀ ਆ ਮੈ ਸਰ ਵਿਚਲੇ ਚੀਰ ਬੀਬੀ ਨਣਦੇ,
ਸਾਨੂੰ ਨਾ ਪਸੰਦ ਤੇਰਾ ਵੀਰ ਬੀਬੀ ਨਣਦੇ,
ਸਾਡੇ ਨਾ ….
47.ਜੇ ਮੁੰਡਿਆਂ ਤੂੰ ਮੈਨੂੰ ਨੱਚਦੀ ਦੇਖਣਾ,
ਗੜਵਾ ਲੈ ਦੇ ਚਾਂਦੀ ਦਾ ਵੇ,
ਲੱਕ ਹਿੱਲੇ ਮਜਾਜਣ ਜਾਂਦੀ ਦਾ,
ਲੱਕ …….
48.ਅਸਾਂ ਕੁੜੀਏ ਨਾ ਤੇਰੀ ਤੋਰ ਨੀ ਦੇਖਣੀ,
ਅੱਗ ਲਾਉਣਾ ਗੜਵਾ ਚਾਂਦੀ ਦਾ ਨੀ,
ਲੱਕ ਟੱਟੁ ਜੂ ਹੁਲਾਰੇ ਖਾਂਦੀ ਦਾ ਨੀ,
ਲੱਕ ……..,
49.ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਖਾਂ ਉਹਲੇ,
ਨੀ ਪਹਿਲਾਂ ਜੱਟ ਤੋਂ ਮੱਕੀ ਪੀਹਾਈਏ
ਫੇਰ ਪੀਹਾਈਏ ਛੋਲੇ,
ਨੀ ਜੱਟੀਏ ਦੇ ਦਬਕਾ ਜੱਟ ਫੇਰ ਨਾ ਬਰਾਬਰ ਬੋਲੇ,
ਜੱਟੀਏ ਦੇ ……
50.ਛੰਨੇ ਉੱਤੇ ਛੰਨਾ,
ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ,ਗਿੱਧਾ ਜੱਟੀ ਮਲਵੈਨ ਦਾ,
ਵੇਖ ਲੈ ….
51.ਛੜਾ ਛੜਾ ਨਾ ਕਰਿਆ ਕਰ ਨੀ,
ਵੇਖ ਛੜੇ ਨਾਲ ਲਾ ਕੇ,
ਨੀ ਪਹਿਲਾਂ ਛੜਾ ਤੇਰੇ ਭਾਂਡੇ ਮਾਂਜੂ,
ਰੱਖੂ ਇਉ ਚਮਕਾ ਕੇ,
ਨੀ ਫੇਰ ਛੜਾ ਕੁੱਟੂ ਚਟਨੀ,
ਖੱਟੀ ਅੰਬੀ ਪਾ ਕੇ,
ਨੀ ਬਹਿ ਜਾ ਪੀੜੇ ਤੇ,
ਰੇਵ ਪੰਜਾਮੀ ਪਾ ਕੇ,
ਨੀ ਬਹਿ ਜਾ……..
52.ਛੋਲੇ ਛੋਲੇ ਛੋਲੇ,
ਬਾਪੂ ਨੂੰ ਭਰਮ ਪਿਆ,
ਧੀਏ ਕੌਣ ਨੀ ਚੁਬਾਰੇਵਿੱਚ ਬੋਲੇ,
ਕੱਲੀ ਬਾਪੂ ਮੈ ਹੋਵਾਂ,
ਦੂਜੀ ਗੁੰਝ ਚਰਖੇ ਦੀ ਬੋਲੇ,
ਜਾਨ ਲਕੋ ਮੁੰਡਿਆਂ,
ਹੋ ਚਰਖੇ ਦੇ ਉਹਲੇ,
ਜਾਨ ਲਕੋ ……
53.ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਦਾਲ,
ਵੇ ਜੈਤੋ ਦਾ ਕਿਲਾ ਦਿਖਾ ਦੂੰ,
ਜੇ ਕੱਢੀ ਮਾਂ ਦੀ ਗਾਲ,
ਵੇ ਜੈਤੋ …..,
54.ਘੂੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈ ਜਾਂਦੇ ਨੂੰ,
ਕਹਿ ਜਾਈ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,
ਦੇ ਡੋਬਾ ….
55.ਘੜਾ,ਘੜੇ ਪਰ ਮੱਘੀ ਵੇ ਜਾਲਮਾ,
ਦਿਲ ਵਿੱਚ ਰੱਖਦਾ ਏ ਠੱਗੀ ਵੇ ਜਾਲਮਾ,
ਦਿਲ ਵਿੱਚ…..
56.ਗੱਭਰੂ ਜੱਟਾਂ ਦਾ ਪੁੱਤ ਸ਼ੈਲ ਸ਼ਬੀਲਾ,
ਕੋਲੋ ਦੀ ਲੰਘ ਗਿਆ ਚੁੱਪ ਕਰ ਕੇ,
ਨੀ ਉਹ ਲੈ ਗਿਆ ਕਾਲਜਾ ਰੁੱਗ ਭਰਕੇ,
ਨੀ ਓਹ …..
57.ਗੱਡੀਰੇ ਭਰੇ ਲਾਹਣ ਦੇ,
ਤੇਰੀ ਵੇ ਮਜਾਜ ਮੇਰੇ ਪੇਕੇ ਨਹੀਓ ਜਾਣਦੇ,
ਤੇਰੀ ਵੇ….
58.ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕੀ ਪਾਵਾਂ ,
ਧੁਰ ਦੇ ਪਤੇ ਮੰਗਾਵਾ,
ਚਿੱਠੀਆਂ ਮੈਂ ਲਿਖਦੀ,
ਪੜ੍ਹ ਮੁੰਡਿਆਂ ਅਨਜਾਣਾ,
ਚਿੱਠੀਆਂ ਮੈਂ ….
59.ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕੀ ਪਾਵਾਂ ,
ਧੁਰ ਦੇ ਪਤੇ ਮੰਗਾਵਾ,
ਮੁੰਡਿਆਂ ਨਾਂ ਦੱਸ ਜਾ,
ਜੋੜ ਬੋਲੀਆਂ ਪਾਵਾਂ,
ਮੁੰਡਿਆਂ ਨਾਂ….
60.ਗਿੱਧਾ ਪਾਇਆ, ਮੇਲ ਨਚਾਇਆ,
ਹੋਗੀ ਜਾਣ ਦੀ ਤਿਆਰੀ
ਹਾਕਾਂ ਘਰ ਵੱਜੀਆ,
ਛੱਡ ਮਿੱਤਰਾਂ ਫੁਲਕਾਰੀ,
ਹਾਕਾਂ ਘਰ …….

Punjabi Boliyan (ਪੰਜਾਬੀ ਬੋਲੀਆਂ)

61.ਅੰਗ ਅੰਗ ਚੋਂ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਵੇ ਕੁੜਤੀ ਲੈਣ ਆਉਣ ਜਾਣ ਨੂੰ,
ਭਾਵੇਂ ਵਿੱਕ ਜੇ ਮੁੰਡੇ ਦਾ ਬਾਪੂ,
ਵੇ ਕੁੜਤੀ …
62.ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ,
ਉੱਚਾ ਚੁਬਾਰਾ ਪਾਉਣਾ,
ਵੱਖਰੇ ਹੋ ਕੇ ਮਰਜੀ ਕਰਨੀ,
ਆਪਣਾ ਹੁਕਮ ਚਲਾਉਣਾ,
ਬਈ ਰੱਖਣਾ ਤਾਂ ਤੇਰੀ ਮਰਜੀ,
ਪੇਕੇ ਜਾ ਕੇ ਮੜਕ ਨਾਲ ਆਉਣਾ,
ਬਈ ਰੱਖਣਾ …..
64.ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ,
ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ,
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ,
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ,
ਮੇਰਾ ਤਾਂ ਮੰਦੜਾ ਹਾਲ ਮਾਏਂ ਮੇਰੀਏ,
ਦੱਸ ਕਿਹਦਾ ਕੱਢਾਂ ਰੁਮਾਲ ਮਾਏਂ ਮੇਰੀਏ…..
66.ਹੋਰਾਂ ਦੇ ਤਾਂ ਨਾਭੀ ਪੱਗਾਂ
ਫਿੱਕੀ ਗੁਲਾਬੀ ਤੇਰੇ
ਵੇ ਜਾਦੂ ਕਰ ਦੂੰਗੀ ਮਗਰ ਫਿਰੇਂਗਾ ਮੇਰੇ
ਵੇ ਜਾਦੂ ਕਰ ਦੂੰਗੀ ਮਗਰ ਫਿਰੇਂਗਾ ਮੇਰੇ….
67.ਜੱਦ ਮੁੰਡਿਆਂ ਮੈਂ ਆਵਾਂ ਜਾਵਾਂ
ਜੱਦ ਮੁੰਡਿਆਂ ਮੈਂ ਆਵਾਂ ਜਾਵਾਂ
ਤੂੰ ਕੱਢਦਾ ਸੀ ਗੇੜੇ
ਦਰਸ਼ਨ ਦੇ ਮੁੰਡਿਆਂ ਜਿਓਂਦੀ ਆਸਰੇ ਤੇਰੇ
ਦਰਸ਼ਨ ਦੇ ਮੁੰਡਿਆਂ ਜਿਓਂਦੀ ਆਸਰੇ ਤੇਰੇ
ਦਰਸ਼ਨ ਦੇ ਮੁੰਡੇਆ….
68.ਨੱਚਾਂ ਨੱਚਾਂ ਨੱਚਾਂ…
ਨਿ ਮੈਂ ਅੱਗ ਵਾਂਗੂੰ ਮੱਚਾ
ਨੱਚਾਂ ਨੱਚਾਂ ਨੱਚਾਂ…
ਨਿ ਮੈਂ ਅੱਗ ਵਾਂਗੂੰ ਮੱਚਾ
ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ
ਨਿ ਮੈਂ ਨੱਚਣਾ ਪਟੋਲਾ ਬਣਕੇ ਨੀ
ਨਿ ਮੈਂ ਨੱਚਣਾ ਪਟੋਲਾ ਬਣਕੇ ਨੀ।
69.ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੀ ਰੂੰ…
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੀ ਰੂੰ…
ਥੋੜੀ – ਥੋੜੀ ਮੈਂ ਵਿਗੜੀ , ਬਹੁਤ ਵਿਗੜਿਆ ਤੂੰ…
ਥੋੜੀ – ਥੋੜੀ ਮੈਂ ਵਿਗੜੀ , ਬਹੁਤ ਵਿਗੜਿਆ ਤੂੰ
70.ਆਪ ਤਾਂ ਪੀਂਦਾ ਨਿੱਤ ਸ਼ਰਾਬਾਂ…
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ,
ਮੈਂ ਤੋਂ ਢੁਲ ਗਈ ਦਾਲ,,,
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ

I hope you like the collection of punjabi boliyan. Please share this post with your friends and family.

Punjabi Boliyan, Punjabi Boliyan Written|( ਪੰਜਾਬੀ ਬੋਲੀਆਂ ) – 100 + Best Punjabi Giddha Boliyan via @rupimavi
1.1K Shares
88.5K views
Share via
Copy link
Powered by Social Snap